
ਸਾਰੀਆਂ ਬੋਲੀਆਂ, ਸਾਰੇ ਧਰਮ, ਸਾਰੇ ਦੇਸ਼, ਸਾਰੇ ਲੋਕ ਹੀ ਸਤਿਕਾਰਯੋਗ ਹਨ। ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕੋਈ ਪੰਜਾਬੀ ਵਸਦਾ ਹੈ, ਉਹ ਉਸ ਸੂਬੇ ਦੀ ਬੋਲੀ ਸਿੱਖੇ, ਬੋਲੇ, ਪੜ੍ਹੇ, ਬੜੀ ਚੰਗੀ ਗੱਲ ਹੈ। ਜੇ ਉਹ ਕਿਸੇ ਵੀ ਵਿਦੇਸ਼ੀ ਖਿੱਤੇ ਵਿੱਚ ਹੈ, ਲੋੜ ਮੁਤਾਬਿਕ ਉਹ ਕੋਈ ਵੀ ਬੋਲੀ ਬੋਲੇ, ਪੜ੍ਹੇ ਜਾਂ ਉਸ ਵਿੱਚ ਮੁਹਾਰਤ ਹਾਸਲ ਕਰੇ, ਇਹ ਬੜੀ ਚੰਗੀ ਗੱਲ ਹੈ। ਕਿਸੇ ਵੀ ਦੂਸਰੇ ਦੇਸ਼ ਜਾਂ ਸੂਬੇ ਵਿੱਚ ਰਹਿ ਕੇ ਤੁਸੀਂ ਉੱਥੋਂ ਦੇ ਹਾਲਾਤ, ਸੱਭਿਆਚਾਰ, ਬੋਲੀ ਅਤੇ ਮੌਸਮ ਦੇ ਪ੍ਰਭਾਵ ਤੋਂ ਬਚ ਨਹੀਂ ਸਕਦੇ। ਜੇ ਅਸੀਂ ਬਚਣ ਦੀ ਕੋਸ਼ਿਸ਼ ਵੀ ਕਰੀਏ ਤਾਂ ਕੁਝ ਨਾ ਕੁਝ ਹਿੱਸਾ ਹੀ ਸਾਡੇ ਹਿੱਸੇ ਆਵੇਗਾ, ਜਿਸਨੂੰ ਅਸੀਂ ਕਿਸੇ