Showing posts with label ਸੰਸਥਾ ਦੀਆਂ ਸਰਗਰਮੀਆਂ. Show all posts
Showing posts with label ਸੰਸਥਾ ਦੀਆਂ ਸਰਗਰਮੀਆਂ. Show all posts

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਸਾਹਿਤਕ ਮਿਲਣੀ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਸ਼ਾਂਤੀ ਲਈ ਯਤਨਸ਼ੀਲ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਵੱਲੋਂ ਬੀਤੇ ਦਿਨੀਂ ਵਿਸ਼ਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਊਥਾਲ ਈਲਿੰਗ ਦੇ
ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਈਲਿੰਗ ਬਾਰੋਅ ਦੇ ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਚਰਚਿਤ ਲੇਖਿਕਾ ਕੈਲਾਸ਼ ਪੁਰੀ, ਉੱਘੇ ਸਾਹਿਤਕਾਰ ਡਾ: ਸਾਥੀ ਲੁਧਿਆਣਵੀ ਨੇ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਸੰਸਥਾਦੇ

ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਲੰਡਨ ਵਿਖੇ ਸਨਮਾਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਫੇਰੀ 'ਤੇ ਆਏ ਉੱਘੇ ਸਮਾਜ ਸੇਵੀ ਬੂਟਾ ਸਿੰਘ ਹਿੰਮਤਪੁਰਾ (ਡੈਨਮਾਰਕ) ਦਾ ਇੱਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸਮਾਜ ਸੇਵੀ ਕਾਰਜਾਂ ਵਿੱਚ ਉਹਨਾਂ
ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਦੇ ਆਗੂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਬੂਟਾ ਸਿੰਘ ਸਮਾਜ ਸੇਵਾ ਦੇ ਖੇਤਰ ਦਾ ਅਜਿਹਾ ਫਲਦਾਰ ਬੂਟਾ ਹੈ ਜਿਸਤੋਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ।

ਕੁਲਦੀਪ ਸਿੰਘ ਬੇਦੀ ਦਾ ਲੰਡਨ ਵਿਖੇ ਗੁਰੁ ਨਾਨਕ ਯੂਨੀਵਰਸਲ ਸੇਵਾ ਸੰਸਥਾ ਵੱਲੋਂ ਸਨਮਾਨ।


'ਜਗ ਬਾਣੀ' ਹਰ ਵਰਗ ਨੂੰ ਬਣਦਾ ਮਾਣ ਦੇਣ ਲਈ ਵਚਨਬੱਧ- ਕੁਲਦੀਪ ਸਿੰਘ ਬੇਦੀ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰੋਜ਼ਾਨਾ 'ਜਗ ਬਾਣੀ' ਦੇ ਮੈਗਜ਼ੀਨ ਸੈਕਸ਼ਨ ਦੇ ਸੰਪਾਦਕ ਸ੍ਰ: ਕੁਲਦੀਪ ਸਿੰਘ ਬੇਦੀ ਦਾ ਲੰਡਨ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਨਾਨਕ ਯੂਨੀਵਰਸਲ
ਸੇਵਾ ਸੰਸਥਾ ਵੱਲੋਂ ਸ੍ਰ: ਬੇਦੀ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਬਹੁ ਭਾਸ਼ਾਈ ਰੇਡੀਓ ਪੇਸ਼ਕਾਰ ਚਮਨ ਲਾਲ ਚਮਨ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸ਼ਾਇਰਾ ਕੁਲਵੰਤ ਕੌਰ ਢਿੱਲੋਂ ਆਦਿ ਨੇ ਕੀਤੀ। ਸਮਾਗਮ ਦੌਰਾਨ ਚੱਲੇ ਸਾਹਿਤਕ ਦੌਰ ਵਿੱਚ ਡਾ: ਤਾਰਾ ਸਿੰਘ ਆਲਮ,

ਇੰਗਲੈਂਡ ਵਿੱਚੋਂ ਰੋਕੋ ਕੈਂਸਰ ਨੂੰ ਮਿਲ ਰਿਹੈ ਵਿਆਪਕ ਹੁੰਗਾਰਾ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਵਿੱਚੋਂ ਕੈਂਸਰ ਦੀ ਜੜ੍ਹ ਪੁੱਟਣ ਦੇ ਮਨਸ਼ੇ ਨਾਲ ਸੇਵਾ ਵਿੱਚ ਜੁਟੀ ਸੰਸਥਾ ਰੋਕੋ ਕੈਂਸਰ ਨੂੰ ਇੰਗਲੈਂਡ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੰਸਥਾ ਦੇ ਅੰਤਰਰਾਸ਼ਟਰੀ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਦਿਨ ਰਾਤ ਇੱਕ ਕਰਕੇ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦਾ ਸਿੱਟਾ ਹੈ ਕਿ ਉਹਨਾਂ ਕੋਲ ਪੰਜਾਬ ਵਿੱਚ ਲਗਾਉਣ ਵਾਲੇ ਕੈਂਸਰ ਚੈੱਕਅਪ ਕੈਂਪਾਂ ਦੀ ਅਥਾਹ ਬੁਕਿੰਗ ਹੋ ਰਹੀ ਹੈ। ਬੀਤੇ ਦਿਨੀਂ ਬਾਬਾ ਲੱਖਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕਸਰ ਕਲੇਰਾਂ ਵੱਲੋਂ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਉੱਪਰ

ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਹਿਤ ਵਿਸ਼ਾਲ ਸਮਾਗਮ ਦਾ ਆਯੋਜਨ।

ਬੀਤੇ ਦਿਨੀਂ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਮਾਈਕਲ ਕਰਾਫਟ ਥੀਏਟਰ ਡਲਵਿਚ ਵਿਖੇ 'ਦ ਗ੍ਰੇਟ ਮਹਾਕਲਾ' ਦੀ ਪੇਸ਼ਕਸ਼ ਸਮਾਗਮ "ਸੇਕਰਡ ਹਿਮਾਲਿਆ" ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਹਿਮਾਲਿਆ ਪਰਬਤ ਦੀਆਂ

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਆਯੋਜਿਤ ਸਮਾਗਮ ਦੀਆਂ ਝਲਕੀਆਂ।

ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਵਿਦੇਸ਼ 'ਚ ਵਸਦੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੇ ਗੌਰਵਮਈ ਵਿਰਸੇ ਤੋਂ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਮੇਂ ਸਮੇਂ 'ਤੇ ਇਕੱਤਰਤਾਵਾਂ ਦਾ ਆਯੋਜਨ

ਲੰਡਨ ਵਿਖੇ ਨਾਮਧਾਰੀ ਸੰਤ ਜ਼ੋਰਾ ਸਿੰਘ ਹਿੰਮਤਪੁਰਾ ਦੇ ਸਨਮਾਨ ਹਿਤ ਸਮਾਰੋਹ ਦਾ ਆਯੋਜਨ।

ਲੰਡਨ- ਬੀਤੇ ਦਿਨੀ ਸਾਊਥਾਲ ਵਿਖੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਜ਼ੋਰਾ ਸਿੰਘ ਜੀ ਨਾਮਧਾਰੀ ਨੇ ਸਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸੰਤ ਜ਼ੋਰਾ ਸਿੰਘ ਜੀ ਨਾਮਧਾਰੀਆਂ ਦੇ ਮੁੱਖ ਕੇਂਦਰ ਭੈਣੀ ਸਾਹਿਬ ਤੋਂ ਬਾਅਦ 'ਮਿੰਨੀ ਭੈਣੀ ਸਾਹਿਬ' ਵਜੋਂ ਜਾਣੇ ਜਾਂਦੇ ਨਾਮਧਾਰੀ ਡੇਰਾ ਹਿੰਮਤਪੁਰਾ ਦੇ ਮੁੱਖ ਸੇਵਾਦਾਰ ਹਨ। ਸਮਾਗਮ ਦੌਰਾਨ ਉੱਘੇ ਸਾਹਿਤਕਾਰ ਤੇ ਚਿੰਤਕ ਡਾ. ਤਾਰਾ ਸਿੰਘ ਆਲਮ ਨੇ ਜਿੱਥੇ ਮਹਿਮਾਨ ਨੂੰ ਜੀ ਆਇਆਂ ਕਿਹਾ ਉੱਥੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਦੇਸ਼ ਦੇ