ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰੋਜ਼ਾਨਾ 'ਜਗ ਬਾਣੀ' ਦੇ ਮੈਗਜ਼ੀਨ ਸੈਕਸ਼ਨ ਦੇ ਸੰਪਾਦਕ ਸ੍ਰ: ਕੁਲਦੀਪ ਸਿੰਘ

ਸੇਵਾ ਸੰਸਥਾ ਵੱਲੋਂ ਸ੍ਰ: ਬੇਦੀ ਦੇ ਸਨਮਾਨ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਉੱਘੇ ਸ਼ਾਇਰ ਤੇ ਬਹੁ ਭਾਸ਼ਾਈ ਰੇਡੀਓ ਪੇਸ਼ਕਾਰ ਚਮਨ ਲਾਲ ਚਮਨ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸ਼ਾਇਰਾ ਕੁਲਵੰਤ ਕੌਰ ਢਿੱਲੋਂ ਆਦਿ ਨੇ ਕੀਤੀ। ਸਮਾਗਮ ਦੌਰਾਨ ਚੱਲੇ ਸਾਹਿਤਕ ਦੌਰ ਵਿੱਚ ਡਾ: ਤਾਰਾ ਸਿੰਘ ਆਲਮ, ਚਮਨ ਲਾਲ ਚਮਨ, ਕੁਲਵੰਤ ਕੌਰ ਢਿੱਲੋਂ, ਗਾਇਕ ਚੰਨੀ ਸਿੰਘ, ਗਾਇਕ ਹਰਵਿੰਦਰ ਥਰੀਕੇ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਮਾਹੌਲ ਰੰਗੀਨ ਕੀਤਾ। ਇਸ ਸਮੇਂ ਸ੍ਰ: ਕੁਲਦੀਪ ਸਿੰਘ ਬੇਦੀ ਨੇ ਆਪਣੇ ਸਾਹਿਤਕ ਸਫ਼ਰ ਸੰਬੰਧੀ ਇੱਕ ਫਿਲਮ ਕਹਾਣੀ ਲੇਖਕ, ਨਾਵਲਕਾਰ, ਕਹਾਣੀ ਲੇਖਕ, ਸੰਵਾਦ ਲੇਖਕ ਅਤੇ ਜਗ ਬਾਣੀ ਵਿੱਚ ਆਪਣੀਆਂ ਸੇਵਾਵਾਂ ਬਾਰੇ ਵਿਸਥਾਰ ਪੂਰਵਕ ਹਾਜ਼ਰੀਨ ਨੂੰ ਜਾਣੂੰ ਕਰਵਾਉਂਦਿਆਂ ਕਿਹਾ ਕਿ ਲੇਖਕ ਨੂੰ ਹਰ ਪੈਰ ਉੱਤੇ ਇਮਤਿਹਾਨਾਂ ਦਾ ਸਾਹਮਣਾ ਕਰਨਾ ਕਰਨਾ ਪੈਂਦਾ ਹੈ। ਜਿਸ ਲੇਖਕ ਨੇ ਉਹਨਾਂ ਇਮਤਿਹਾਨਾਂ ਦਾ ਹੱਸ ਕੇ ਸਾਹਮਣਾ ਕਰ ਲਿਆ ਤਾਂ ਸਮਝੋ ਕਿ ਉਸ ਲੇਖਕ ਦੀ ਸੇਵਾ ਪ੍ਰਵਾਨ ਹੋ ਗਈ ਹੈ। ਪੱਤਰਕਾਰੀ ਖੇਤਰ ਦੇ ਤਜ਼ਰਬਿਆਂ ਬਾਰੇ ਉਹਨਾਂ ਕਿਹਾ ਕਿ ਉਹ ਵੇਲੇ ਪੱਤਰਕਾਰੀ ਲਈ ਬਹੁਤ ਹੀ ਕਠਿਨ ਸਨ ਜਦੋਂ ਅਜੋਕੇ ਹਾਲਾਤਾਂ ਵਾਂਗ ਤਕਨੀਕੀ ਤਰੱਕੀ ਤੋਂ ਪੱਤਰਕਾਰੀ ਵਾਂਝੀ ਸੀ। ਪੱਤਰਕਾਰੀ ਖੇਤਰ ਵਿੱਚ ਉਸਾਰੂ ਰੁਚੀਆਂ ਅਤੇ ਤਕਨੀਕੀ ਪਰਪੱਕ ਗਿਆਨ ਵਾਲੇ ਨੌਜ਼ਵਾਨਾਂ ਦਾ ਪ੍ਰਵੇਸ਼ ਕਰਨਾ ਪੰਜਾਬੀ ਪੱਤਰਕਾਰੀ ਲਈ ਸ਼ੁਭ ਸ਼ਗਨ ਹੈ। ਜਗ ਬਾਣੀ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਜਗ ਬਾਣੀ ਲੋਕਾਂ ਦਾ ਆਪਣਾ ਅਖ਼ਬਾਰ ਹੈ ਅਤੇ ਸਮੁੱਚੀ ਜਗ ਬਾਣੀ ਟੀਮ ਹਰ ਵਰਗ, ਹਰ ਸੰਸਥਾ ਨੂੰ ਬਣਦਾ ਮਾਣ ਦੇਣ ਲਈ ਹਮੇਸ਼ਾ ਦੀ ਤਰ੍ਹਾਂ ਹੀ ਵਚਨਬੱਧ ਹੈ। ਇਸ ਸਮੇਂ ਗੁਰੁ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਦੇ ਸਮੂਹ ਮੈਂਬਰਾਨ ਵੱਲੋਂ ਸ੍ਰ: ਬੇਦੀ ਨੂੰ ਯਾਦ ਨਿਸ਼ਾਨੀ ਵੀ ਭੇਂਟ ਕੀਤੀ ਗਈ।
No comments:
Post a Comment