ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਸਾਹਿਤਕ ਮਿਲਣੀ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਵਿਸ਼ਵ ਸ਼ਾਂਤੀ ਲਈ ਯਤਨਸ਼ੀਲ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਵੱਲੋਂ ਬੀਤੇ ਦਿਨੀਂ ਵਿਸ਼ਾਲ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਾਊਥਾਲ ਈਲਿੰਗ ਦੇ
ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਇੰਗਲੈਂਡ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ, ਈਲਿੰਗ ਬਾਰੋਅ ਦੇ ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਚਰਚਿਤ ਲੇਖਿਕਾ ਕੈਲਾਸ਼ ਪੁਰੀ, ਉੱਘੇ ਸਾਹਿਤਕਾਰ ਡਾ: ਸਾਥੀ ਲੁਧਿਆਣਵੀ ਨੇ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਸੰਸਥਾਦੇ ਇਸ ਵਿਲੱਖਣ ਉਪਰਾਲੇ ਦੀ ਵਧਾਈ ਦਿੰਦਿਆਂ ਸ੍ਰੀ ਵਰਿੰਦਰ ਸ਼ਰਮਾ ਅਤੇ ਸਰ ਮੋਤਾ ਸਿੰਘ ਨੇ ਕਿਹਾ ਕਿ ਭਾਈਚਾਰਕ ਤੰਦਾਂ ਦੀ ਮਜ਼ਬੂਤੀ ਲਈ ਗੁਰੂ ਨਾਨਕ ਯੂਨੀਵਰਸਲ ਸੇਵਾ ਸੰਸਥਾ ਦਾ ਯੋਗਦਾਨ ਸਲਾਹੁਣਯੋਗ ਹੈ। ਇਸ ਉਪਰੰਤ ਕੈਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਮਹੀਨਾਵਾਰ ਮੈਗਜ਼ੀਨ ਦਸਤਕ ਦੇ ਆਨਰੇਰੀ ਸੰਪਾਦਕ ਗੁਰਮੇਲ ਬੌਡੇ ਦੀ ਪੁਸਤਕ 'ਸੱਚੋ ਸੱਚ ਦੱਸੀਂ ਵੇ ਜੋਗੀ', ਇੰਟਰਨੈਸ਼ਨਲ ਪੰਜਾਬੀ ਮੈਗਜ਼ੀਨ 'ਸਾਹਿਬ' ਦੇ ਸੰਪਾਦਕ ਰਣਜੀਤ ਸਿੰਘ ਰਾਣਾ ਦੀ ਇਤਿਹਾਸਕ ਖੋਜ਼ ਭਰਪੂਰ ਪੁਸਤਕ 'ਬਾਬਾ ਹਰਦਾਸ ਸਿੰਘ' ਲੋਕ ਅਰਪਿਤ ਕੀਤੀਆਂ ਗਈਆਂ। ਇਸ ਸਮੇਂ ਆਯੋਜਿਤ ਕਵੀ ਦਰਬਾਰ ਸਮੇਂ ਡਾ: ਤਾਰਾ ਸਿੰਘ ਆਲਮ, ਰਣਜੀਤ ਸਿੰਘ ਰਾਣਾ, ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਕੈਲਾਸ਼ਪੁਰੀ, ਕੁਲਵੰਤ ਕੌਰ ਢਿੱਲੋਂ, ਨਿਰਪਾਲ ਸਿੰਘ ਸ਼ੇਰਗਿੱਲ, ਸਿਮਰ ਆਲਮ, ਗੁਰਪ੍ਰੀਤ ਆਲਮ, ਮਨਜੀਤ ਕੌਰ ਪੱਡਾ, ਦਲਬੀਰ ਸਿੰਘ ਪੱਤੜ, ਪ੍ਰਿਤਪਾਲ ਸਿੰਘ ਪੱਡਾ, ਸਤਨਾਮ ਸਿੰਘ, ਕਿਰਨ ਤ੍ਰਿਪਾਠੀ, ਹਰਵਿੰਦਰ ਥਰੀਕੇ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀ ਭਰੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਾਮਗੜ੍ਹੀਆ ਸਭਾ ਸਾਊਥਾਲ ਦੇ ਪ੍ਰਧਾਨ ਸ਼ਮਿੰਦਰ ਸਿੰਘ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਸਾਬਕਾ ਚੇਅਰਪਰਸਨ ਅਮਰਜੀਤ ਕੌਰ ਆਲਮ, ਕਹਾਣੀਕਾਰਾ ਵੀਨਾ ਵਰਮਾ, ਡੋਮੀਨੋਜ਼ ਪੀਜ਼ਾ ਦੇ ਮਾਲਕ ਜਸਵੰਤ ਸਿੰਘ ਗਰੇਵਾਲ, ਇੰਗਲੈਂਡ ਵਿੱਚ ਪੰਜਾਬੀ ਖਾਣਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਦੇ ਉਮਰਾਓ ਸਿੰਘ ਅਟਵਾਲ, ਸੁਖਦੇਵ ਸਿੰਘ ਔਜ਼ਲਾ, ਸੁਰਿੰਦਰ ਸਿੰਘ ਮੰਡੇਰ, ਚਰਨਜੀਤ ਸਿੰਘ ਜੁਟਲੇ, ਡਾ: ਕਰਨੈਲ ਸਿੰਘ ਕਲਸੀ, ਇੰਦਰਜੀਤ ਸਿੰਘ ਸੱਗੂ, ਹਰਜੀਤ ਸਨੀ ਸਿੱਧੂ, ਡਾ: ਹਰਸ਼ਾ ਸਿੱਧੂ, ਤਰਸੇਮ ਸਿੰਘ ਧਨੋਆ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

No comments:

Post a Comment