ਲੰਡਨ ਵਿਖੇ ਨਾਮਧਾਰੀ ਸੰਤ ਜ਼ੋਰਾ ਸਿੰਘ ਹਿੰਮਤਪੁਰਾ ਦੇ ਸਨਮਾਨ ਹਿਤ ਸਮਾਰੋਹ ਦਾ ਆਯੋਜਨ।

ਲੰਡਨ- ਬੀਤੇ ਦਿਨੀ ਸਾਊਥਾਲ ਵਿਖੇ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਤ ਜ਼ੋਰਾ ਸਿੰਘ ਜੀ ਨਾਮਧਾਰੀ ਨੇ ਸਿਰਕਤ ਕੀਤੀ। ਜ਼ਿਕਰਯੋਗ ਹੈ ਕਿ ਸੰਤ ਜ਼ੋਰਾ ਸਿੰਘ ਜੀ ਨਾਮਧਾਰੀਆਂ ਦੇ ਮੁੱਖ ਕੇਂਦਰ ਭੈਣੀ ਸਾਹਿਬ ਤੋਂ ਬਾਅਦ 'ਮਿੰਨੀ ਭੈਣੀ ਸਾਹਿਬ' ਵਜੋਂ ਜਾਣੇ ਜਾਂਦੇ ਨਾਮਧਾਰੀ ਡੇਰਾ ਹਿੰਮਤਪੁਰਾ ਦੇ ਮੁੱਖ ਸੇਵਾਦਾਰ ਹਨ। ਸਮਾਗਮ ਦੌਰਾਨ ਉੱਘੇ ਸਾਹਿਤਕਾਰ ਤੇ ਚਿੰਤਕ ਡਾ. ਤਾਰਾ ਸਿੰਘ ਆਲਮ ਨੇ ਜਿੱਥੇ ਮਹਿਮਾਨ ਨੂੰ ਜੀ ਆਇਆਂ ਕਿਹਾ ਉੱਥੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਨਾਮਧਾਰੀ ਸਿੰਘਾਂ ਦੀਆਂ ਕੁਰਬਾਨੀਆਂ 'ਤੇ ਚਾਨਣਾ ਪਾਇਆ। ਇਸ ਉਪਰੰਤ ਜਸਵੀਰ ਸਿੰਘ ਮਠਾੜੂ (ਇਮੇਜ 22 ਵਾਲੇ), ਬਲਜੀਤ ਸਿੰਘ, ਤਰਸੇਮ ਸਿੰਘ, ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ, ਪਰਬੂ ਹਿੰਮਤਪੁਰਾ, ਬਲਵਿੰਦਰ ਸਿੰਘ ਲੋਟੇ, ਮਨਜੀਤ ਸਿੱਧੂ ਈਨਾ, ਉੱਘੇ ਕਵੀ ਰਵਿੰਦਰ ਰਵੀ ਨੱਥੋਵਾਲ, ਕਬੱਡੀ ਖਿਡਾਰੀ ਤੋਚਾ ਨੱਥੋਵਾਲ, ਪਲਵਿੰਦਰ ਸਿੰਘ ਆਦਿ ਨੇ ਸੰਤ ਜ਼ੋਰਾ ਸਿੰਘ ਜੀ ਹਿੰਮਤਪੁਰਾ ਨੂੰ ਲੋਈ ਅਤੇ ਸਨਮਾਨ ਚਿੰਨ੍ਹ ਸਤਿਕਾਰ ਸਹਿਤ ਭੇਂਟ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫ਼ਰਜ਼ ਮਨਦੀਪ ਖੁਰਮੀ ਹਿੰਮਤਪੁਰਾ ਨੇ ਅਦਾ ਕੀਤੇ।

No comments:

Post a Comment