ਬੁੱਧ ਧਰਮ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਹਿਤ ਵਿਸ਼ਾਲ ਸਮਾਗਮ ਦਾ ਆਯੋਜਨ।

ਬੀਤੇ ਦਿਨੀਂ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਮਾਈਕਲ ਕਰਾਫਟ ਥੀਏਟਰ ਡਲਵਿਚ ਵਿਖੇ 'ਦ ਗ੍ਰੇਟ ਮਹਾਕਲਾ' ਦੀ ਪੇਸ਼ਕਸ਼ ਸਮਾਗਮ "ਸੇਕਰਡ ਹਿਮਾਲਿਆ" ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਹਿਮਾਲਿਆ ਪਰਬਤ ਦੀਆਂ ਜੜ੍ਹਾਂ 'ਚ ਵਸਦੇ ਕਲਾਕਾਰਾਂ ਵੱਲੋਂ ਉੱਥੋਂ ਦੇ ਸੱਭਿਆਚਾਰ, ਰਹਿਣ ਸਹਿਣ ਨੂੰ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਰੂਪਮਾਨ ਕੀਤਾ ਗਿਆ। ਕਲਾਕਾਰਾਂ ਨੇ ਸੁਨੇਹਾ ਦਿੱਤਾ ਕਿ ਜੇ ਅਸੀਂ ਆਪਣੇ ਸਰੀਰ ਅਤੇ ਮਨ 'ਤੇ ਇਸ ਤਰ੍ਹਾਂ ਕਾਬੂ ਪਾ ਲਈਏ ਕਿ ਅਸੀਂ ਦੂਜਿਆਂ ਦਾ ਨੁਕਸਾਨ ਕਰਨ ਦੀ ਬਜਾਏ ਉਹਨਾਂ ਦੀ ਮਦਦ ਕਰੀਏ। ਅਸੀਂ ਆਪਣੇ ਮਨ ਵਿੱਚ ਐਨੀ ਸਿਆਣਪ ਪੈਦਾ ਕਰ ਲਈਏ ਤਾਂ ਸਹਿਜੇ ਹੀ ਆਪਣੀਆਂ ਮੁਸ਼ਕਿਲਾਂ ਦਾ ਖਾਤਮਾ ਕਰ ਸਕਦੇ ਹਾਂ। ਇਸ ਸਮੇਂ ਵਾਰਤਾਲਾਪ ਕਰਦਿਆਂ ਬੋਧੀ ਭਿਕਸ਼ੂ ਗੇਸ਼ਾ ਲਾਮਾ ਅਭੈ ਟੁਲਕੂ ਰਿਨਪੋਛੇ ਨੇ ਕਿਹਾ ਕਿ ਬੁੱਧ ਧਰਮ ਆਪਸੀ ਪਿਆਰ, ਮਿਲਵਰਤਨ, ਸਹਿਣਸ਼ੀਲਤਾ, ਅਹਿੰਸਾ ਅਤੇ ਹੋਰ ਧਰਮਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਉਹਨਾਂ ਕਿਹਾ ਕਿ ਉਹ ਪੱਛਮੀ ਮੁਲਕਾਂ ਦੇ ਦੌਰੇ ਦੌਰਾਨ ਲੋਕਾਂ ਨੂੰ ਬੁੱਧ ਧਰਮ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਵਾਉਣ ਦੇ ਨਾਲ ਨਾਲ ਪੱਛਮੀ ਸੱਭਿਆਚਾਰ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਨੇਪਾਲ ਵਿੱਚ ਬੁੱਧ ਮੰਦਰ ਦੀ ਸਥਾਪਨਾ ਦੇ ਸੰਬੰਧ 'ਚ ਦਾਨ ਇਕੱਠਾ ਕਰ ਰਹੇ ਹਨ ਜਿੱਥੇ ਕਿ ਹਜਾਰਾਂ ਤਿੱਬਤੀ ਰਫਿਊਜੀਆਂ ਨੂੰ ਰਹਿਣ ਦੇ ਨਾਲ ਨਾਲ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਬੁੱਧ ਧਰਮ ਦੀਆਂ ਗਤੀਵਿਧੀਆਂ ਨੂੰ ਨੇੜਿਉਂ ਦੇਖਣ ਲਈ ਇਸ ਸਮਾਗਮ ਦੌਰਾਨ ਜਿੱਥੇ ਬਰਤਾਨੀਆ ਭਰ ਦੇ ਵੱਖ ਵੱਖ ਫਿਰਕਿਆਂ ਦੇ ਲੋਕਾਂ ਨੇ ਸ਼ਾਮਿਲ ਹੋਏ ਉੱਥੇ ਪੰਜਾਬੀ ਭਾਈਚਾਰੇ ਵੱਲੋਂ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਵੱਲੋਂ ਡਾ. ਤਾਰਾ ਸਿੰਘ ਆਲਮ, ਚੇਅਰਮੈਨ ਜਸਵੀਰ ਸਿੰਘ ਮਠਾੜੂ (ਇਮੇਜ 22 ਵਾਲੇ) ਅਤੇ ਮਨਦੀਪ ਖੁਰਮੀ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੇ ਅੰਤਲੇ ਪਲਾਂ ਦੌਰਾਨ ਡਾ. ਆਲਮ, ਜਸਵੀਰ ਸਿੰਘ ਮਠਾੜੂ ਅਤੇ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਯੇਗਾ ਚੌਲਾਂਗ ਮੱਠ ਦੇ ਸੰਚਾਲਕ ਲਾਮਾ ਅਭੈ ਨੇ ਯਾਦਗਾਰੀ ਚਿੰਨ੍ਹ ਭੇਂਟ ਕੀਤੇ।

No comments:

Post a Comment